Skip to content

Booksellers & Trade Customers: Sign up for online bulk buying at trade.atlanticbooks.com for wholesale discounts

Booksellers: Create Account on our B2B Portal for wholesale discounts

Shri Guru Tegabahaduraji (Punjabi)

by Kuldeep Chand Agnihotri
Sold out
Current price ₹42.00
Original price ₹60.00
Original price ₹60.00
Original price ₹60.00
(-30%)
₹42.00
Current price ₹42.00

Ships in 7-10 Days

Free Shipping in India on orders above Rs. 500

Request Bulk Quantity Quote
+91
Book cover type: Paperback
  • ISBN13: 9789355212870
  • Binding: Paperback
  • Subject: N/A
  • Publisher: Prabhat Prakashan Pvt. Ltd.
  • Publisher Imprint: Prabhat Prakashan Pvt. Ltd.
  • Publication Date:
  • Pages: 64
  • Original Price: INR 60.0
  • Language: Punjabi
  • Edition: N/A
  • Item Weight: 100 grams
  • BISAC Subject(s): N/A

ਭਾਰਤੀ ਇਤਿਹਾਸ ਵਿਚ ਸਪਤ ਸਿੰਧੂ ਦੀਆਂ ਘਟਨਾਵਾਂ ਦੀ ਅਹਿਮ ਭੂਮਿਕਾ ਰਹੀ ਹੈ।ਇਨ੍ਹਾਂ ਵਿਚ ਸਭ ਤੋਂ ਪਹਿਲਾਂ ਸਿੰਧੂ ਸਰਸਵਤੀ ਘਾਟੀ ਦੀ ਸੱਭਿਅਤਾ ਦੇ ਵਿਕਾਸ ਦੀ ਚਰਚਾ ਕੀਤੀ ਜਾ ਸਕਦੀ ਹੈ।ਹੁਣ ਇਹ ਵੀ ਮੰਨਿਆ ਜਾਣ ਲੱਗ ਪਿਆ ਹੈ ਕਿ ਇਹ ਇਹ ਸੱਭਿਅਤਾ ਆਧੁਨਿਕ ਯੁਗ ਨਾਲੋਂ ਵੀ ਵੱਧ ਵਿਕਸਿਤ ਹੋ ਚੁੱਕੀ ਸੀ।ਅਤੇ ਇਹ ਪੱਛਮੀ ਭਾਰਤ ਤਕ ਹੀ ਸੀਮਤ ਨਹੀਂ ਸੀ ਸਗੋਂ ਇਸ ਦਾ ਵਿਸਥਾਰ ਪੂਰੇ ਹਿੰਦੋਸਤਾਨ ਵਿਚ ਹੋ ਚੁੱਕਿਆ ਸੀ।ਵਾਸਤਵ ਵਿਚ ਵਰਤਮਾਨ ਭਾਰਤੀ ਵਿਚਵਾਸ਼,ਸ਼ਰਧਾ, ਆਸਥਾ ਅਤੇ ਪੂਜਾ-ਪੱਧਤੀ ਦਾ ਆਧਾਰ ਸਿੰਧੂ ਘਾਟੀ ਦੀ ਸੱਭਿਅਤਾ ਵਿਚੋਂ ਹੀ ਮਿਲਦਾ ਹੈ।ਇਸ ਤੋਂ ਬਾਅਦ ਵੇਦਾਂ ਦੀ ਰਚਨਾ ਹੋਈ ।ਇਹ ਸਿੰਧੂ ਘਾਟੀ ਦੀ ਸੱਭਿਅਤਾ ਦਾ ਅਗਲਾ ਪੜਾਅ ਹੈ।ਇਸ ਨੂੰ ਚਿੰਤਨ ਦਾ ਯੁਗ ਕਿਹਾ ਜਾ ਸਕਦਾ ਹੈ।ਇਸ ਯੁਗ ਦੇ ਚਿੰਤਨ ਨੇ ਭਾਰਤ ਨੂੰ ਹੀ ਨਹੀਂ ਸਗੋਂ ਪੂਰੇ ਜੰਮੂ ਦੀਪ ਨੂੰ ਪ੍ਰਭਾਵਿਤ ਕੀਤਾ।ਕੁਰੂਕਸ਼ੇਤਰ ਵਿਚ ਮਹਾਭਾਰਤ ਦਾ ਯੁੱਧ ਸਪਤ ਸਿੰਧੂ ਖੇਤਰ ਦੀ ਅਹਿ=ਜਹੀ ਘਟਨਾ ਹੈ ਜਿਸ ਨੇ ਪੂਰੇ ਹਿੰਦੋਸਤਾਨ ਨੂੰ ਪੱਛਮੀ ਉੱਤਰ ਦੇ ਮੈਦਾਨਾਂ ਵਿਚ ਲਿਆ ਕੇ ਖੜ੍ਹਾ ਕਰ ਦਿੱਤਾ ਸੀ। ਨਵ-ਇਸਲਾਮ ਵਿਚ ਸ਼ਾਮਿਲ ਹੋ ਚੁੱਕੇ ਅਰਬ,ਤੁਰਕ ਅਤੇ ਮੰਗੋਲ ਅਰਥਾਤ ਏ.ਟੀ.ਐਮ (ਅਰਬ ਸੱਯਦ+ਤੁਰਕ+ਮੁਗਲ ਮੰਗੋਲ) ਦਾ ਹਿੰਦੋਸਤਾਨ ਉੱਤੇ ਸਪਤ ਸਿੰਧੂ ਦੇ ਰਸਤੇ ਤੋਂ ਹਮਲੇ ਅੱਠਵੀਂ ਸ਼ਤਾਬਦੀ ਤੋਂ ਸ਼ੁਰੂ ਹੋ ਗਏ ਸਨ।ਪ੍ਰੰਤੂ ਇਸ ਵਾਰ ਇਹ ਹਮਲੇ ਭੂਗੋਲਿਕ ਪੱਧਰ ਤੇ ਕਬਜਾ ਕਰਨ ਲਈ ਨਹੀਂ ਸਨ ਸਗੋਂ ਇਹ ਜਿੱਤੇ ਹੋਏ ਦੇਸ਼ ਦੇ ਨਿਵਾਸੀਆਂ ਨੂੰ ਆਪਣੇ ਮਜ਼ਹਬ ਵਿਚ ਤਬਦੀਲ ਕਰਨ ਲਈ ਸਾਂਸਕ੍ਰਿਤਕ ਹਮਲੇ ਵੀ ਸਨ।ਹਮਲੇ ਕਿਉੁਂਕਿ ਸਪਤ ਸਿੰਧੂ ਦੇ ਰਾਹੀਂ ਹੋ ਰਹੇ ਸਨ ਇਸ ਲਈ ਇਸ ਦਾ ਸਭ ਤੋਂ ਵੱਧ ਪ੍ਰਭਾਵ ਵੀ ਇਸ ਖੇਤਰ ਨੂੰ ਹੀ ਸਹਿਣਾ ਪਿਆ।ਇਸ ਨਵੀਂ ਮੁਸੀਬਤ ਜਾਂ ਸੰਕਟ ਦਾ ਸਾਹਮਣਾ ਕਿਸ ਤਰ੍ਹਾਂ ਕੀਤਾ ਜਾਏ, ਇਹ ਸਭ ਤੋਂ ਵੱਡੀ ਚੁਣੌਤੀ ਸੀ।ਇਸ ਸਮੇਂ ਦਸ ਗੁਰੂ ਪਰੰਪਰਾ ਦਾ ਉਦੈ ਹੋਣਾ ਇਕ ਦੈਵੀ ਯੋਜਨਾ ਹੀ ਕਹੀ ਜਾ ਸਕਦੀ ਹੈ।ਦੁਰਭਾਗਵਸ ਨਾਲ ਦਸ ਗੁਰੂ ਪਰੰਪਰਾ ਦਾ ਅਧਿਐਨ ਅਧਿਆਤਕ ਪੱਖ ਤੋਂ ਤਾਂ ਬਹੁਤ ਹੋਇਆ ਹੈ ਪਰ ਇਸ ਦੇ ਸਮਾਜਕ ਪੱਖਾਂ ਨੂੰ ਗੌਲਣਾ ਅਜੇ ਬਾਕੀ ਹੈ।ਇਸ ਸੰਦਰਭ ਵਿਚ ਇਹ ਪੁਸਤਕ ਇਕ ਨਿਮਾਣਾ ਜਿਹਾ ਜਤਨ ਹੈ।

ਪੰਜਾਬ ਦੇ ਦੁਆਬਾ ਖੇਤਰ ਦੇ ਡਾ. ਕੁਲਦੀਪ ਚੰਦ ਅਗਨੀਹੋਤਰੀ ਗੁਰਮਤਿ ਕਾਵਿ-ਧਾਰਾ ਅਤੇ ਦਸ ਗੁਰੂ ਪਰੰਪਰਾ ਦੇ ਅਧਿਏਤਾ ਹਨ।ਅਜਕਲ ਉਹ ਦਸ ਗੁਰੂ ਪਰੰਪਰਾ ਦੇ ਸੰਦਰਭ ਵਿਚ ਸਪਤ ਸਿੰਧੁ ਅਤੇ ਜੰਮੂਦੀਪ ਦਾ ਅਧਿਐਨ ਕਰ ਰਹੇ ਹਨ।ਡਾ. ਕੁਲਦੀਪ ਚੰਦ ਅਗਨੀਹੋਤਰੀ ਹਿਮਾਚਲ ਪ੍ਰਦੇਸ਼ ਵਿਸ਼ਵਵਿਦਿਆਲਾ, ਧਰਮਸ਼ਾਲਾ ਦੇ ਕੁਲਪਤੀ ਰਹਿ ਚੁਕੇ ਹਨ।ਕੁਝ ਸਮਾਂ ਹਿਮਾਚਲ ਪ੍ਰਦੇਸ਼, ਸ਼ਿਮਲਾ ਦੇ ਅੰਬੇਡਕਰ ਪੀਠ ਵਿਚ ਚੇਅਰ ਪ੍ਰੋਫੈਸਰ ਵੀ ਰਹੇ।ਉਹ ਜੰਮੂ-ਕਸ਼ਮੀਰ ਅਧਿਐਨ ਕੇਂਦਰ ਨਾਲ ਵੀ ਹੁੜੇ ਹੋਏ ਹਨ।ਉਹਨਾਂ ਨੇ ਕਈ ਦੇਸ਼ਾਂ ਦੀ ਯਾਤਰਾ ਕੀਤੀ ਹੈ।ਜਿਨ੍ਹਾਂ ਦਿਨਾਂ ਵਿਚ ਇਰਾਨ ਵਿਚ ਅਯਾਤੁਲਹਾ ਖੁਮੈਨੀ ਨੇ ਆਰਿਆਮੇਹਰ ਸ਼ਾਹ ਦਾ ਤਖ਼ਤਾ ਪਲਟਿਆ ਸੀ,ਉਹਨਾਂ ਦਿਨਾਂ ਵਿਚ ਡਾ. ਅਗਨੀਹੋਤਰੀ ਇਰਾਨ ਹੀ ਸਨ।ਸ਼ਾਇਦ ਉਹਨਾਂ ਦੀ ਪੁਸਤਕ 'ਇਰਾਨੀ ਕ੍ਰਾਂਤੀ ਤਥਾ ਉਸਕੇ ਬਾਦ' ਹਿੰਦੀ ਵਿਚ ਲਿਖੀ ਗਈ ਵਿਲੱਖਣ ਕਿਤਾਬ ਹੈ।

Trusted for over 49 years

Family Owned Company

Secure Payment

All Major Credit Cards/Debit Cards/UPI & More Accepted

New & Authentic Products

India's Largest Distributor

Need Support?

Whatsapp Us